
Select a language: English, (Arabic) العربية , ਪੰਜਾਬੀ (Punjabi) , Tiếng Việt (Vietnamese)
Heart Health Check ਤੁਹਾਡੇ ਡਾਕਟਰ ਨਾਲ 20 ਮਿੰਟ ਦੀ ਜਾਂਚ ਹੁੰਦੀ ਹੈ।
ਇਹ ਤੁਹਾਨੂੰ ਇਹ ਜਾਣਨ ਵਿੱਚ ਮੱਦਦ ਕਰ ਸਕਦਾ ਹੈ ਕਿ ਅਗਲੇ 5 ਸਾਲਾਂ ਵਿੱਚ ਤੁਹਾਨੂੰ ਦਿਲ ਦਾ ਦੌਰਾ ਪੈਣ ਜਾਂ ਸਟ੍ਰੋਕ ਹੋਣ ਦਾ ਕਿੰਨਾ ਖ਼ਤਰਾ ਹੈ ਅਤੇ ਤੁਸੀਂ ਆਪਣੇ ਦਿਲ ਦੀ ਸੁਰੱਖਿਆ ਲਈ ਕੀ ਕਰ ਸਕਦੇ ਹੋ। ਤੁਹਾਡਾ ਡਾਕਟਰ ਅਤੇ ਨਰਸ ਤੁਹਾਡੇ ਖ਼ਤਰੇ ਨੂੰ ਘਟਾਉਣ ਲਈ ਕਦਮ ਚੁੱਕਣ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ।
ਦਿਲ ਦੀ ਬਿਮਾਰੀ ਆਸਟ੍ਰੇਲੀਆ ਵਿੱਚ ਰਹਿ ਰਹੇ ਲੋਕਾਂ ਲਈ ਮੌਤ ਦਾ ਮੁੱਖ ਕਾਰਨ ਹੈ। ਜੇਕਰ ਤੁਸੀਂ ਆਪਣਾ ਖ਼ਤਰਾ ਜਲਦੀ ਜਾਣ ਲਓ ਅਤੇ ਦਿਲ ਦੀ ਸੁਰੱਖਿਆ ਲਈ ਕਦਮ ਚੁੱਕੋ ਤਾਂ ਬਹੁਤ ਸਾਰੇ ਦਿਲ ਦੇ ਦੌਰੇ ਅਤੇ ਸਟ੍ਰੋਕ ਰੋਕੇ ਜਾ ਸਕਦੇ ਹਨ।
ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਆਪਣੇ ਦਿਲ ਦੀ ਬਿਮਾਰੀ ਦੇ ਖ਼ਤਰੇ ਦਾ ਪਤਾ ਵੀ ਨਾ ਹੋਵੇ, ਕਿਉਂਕਿ ਤੁਸੀਂ ਅਕਸਰ ਹਾਈ ਬਲੱਡ ਪ੍ਰੈਸ਼ਰ ਅਤੇ ਵੱਧ ਕੋਲੈਸਟ੍ਰੋਲ ਵਰਗੇ ਖ਼ਤਰੇ ਦੇ ਕਾਰਨਾਂ ਨੂੰ ਮਹਿਸੂਸ ਨਹੀਂ ਕਰ ਸਕਦੇ ਹੋ।
ਜੇਕਰ ਤੁਹਾਨੂੰ ਹੁਣ ਤੱਕ ਦਿਲ ਦੀ ਬਿਮਾਰੀ ਨਹੀਂ ਹੈ ਤਾਂ ਆਪਣੇ ਡਾਕਟਰ ਨਾਲ Heart Health Check ਬਾਰੇ ਗੱਲ ਕਰੋ ਜੇਕਰ ਤੁਸੀਂ:
Heart Health Check ਦੌਰਾਨ, ਡਾਕਟਰ ਜਾਂ ਨਰਸ ਇਹ ਕਰਨਗੇ:
Heart Health Checks ਲਈ ਭੁਗਤਾਨ ਮੈਡੀਕੇਅਰ ਦੁਆਰਾ ਕੀਤਾ ਜਾਂਦਾ ਹੈ ਅਤੇ ਉਹਨਾਂ ਕਲੀਨਿਕਾਂ ਵਿੱਚ ਮੁਫ਼ਤ ਹੁੰਦੇ ਹਨ ਜੋ ਇਸ ਸੇਵਾ ਲਈ ਬਲਕ ਬਿੱਲ ਕਰਦੇ ਹਨ। ਆਪਣੀ ਮੁਲਾਕਾਤ ਤੋਂ ਪਹਿਲਾਂ ਆਪਣੇ ਡਾਕਟਰ ਤੋਂ ਆਪਣੀ Heart Health Check ਦੀ ਕੀਮਤ ਬਾਰੇ ਪੁੱਛੋ।
ਦਿਲ ਦੇ ਬਹੁਤ ਸਾਰੇ ਦੌਰੇ ਅਤੇ ਸਟ੍ਰੋਕ ਸਿਹਤਮੰਦ ਆਦਤਾਂ ਅਪਣਾ ਕੇ ਰੋਕੇ ਜਾ ਸਕਦੇ ਹਨ, ਜਿਵੇਂ ਕਿ ਦਿਲ-ਲਈ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਪਣਾ ਕੇ, ਕਿਰਿਆਸ਼ੀਲ ਰਹਿਕੇ, ਸਿਹਤਮੰਦ ਵਜ਼ਨ ਕਾਇਮ ਰੱਖਕੇ, ਸਿਗਰਟਨੋਸ਼ੀ ਤੋਂ ਮੁਕਤ ਰਹਿਕੇ ਜਾਂ ਆਪਣੇ ਜ਼ੋਖਮ ਨੂੰ ਘਟਾਉਣ ਲਈ ਡਾਕਟਰ ਦੁਆਰਾ ਦੱਸੀ ਗਈ ਦਵਾਈ ਲੈ ਕੇ।
ਆਪਣੇ ਦਿਲ ਦੀ ਰੱਖਿਆ ਕਰਨ ਬਾਰੇ ਹੋਰ ਸੁਝਾਵਾਂ ਲਈ, ਹੇਠਾਂ ਦਿੱਤੇ ਸਾਡੇ ‘'ਸਿਹਤਮੰਦ ਦਿ
ਆਪਣੀ ਭਾਸ਼ਾ ਵਿੱਚ Heart Foundation ਦੇ ਹੋਰ ਸਰੋਤਾਂ ਲਈ ਇੱਥੇ ਕਲਿੱਕ ਕਰੋ।
Last updated16 November 2025